ਨਵੰਬਰ 29, 2016 ਨੂੰ ਕੈਨੇਡਾ ਦੀ ਸਰਕਾਰ ਨੇ ਟਰਾਂਸ ਮਾਊਂਟੇਨ ਐਕਸਪੈਨਸ਼ਨ ਪ੍ਰਾਜੈਕਟ (ਦੀ ਪ੍ਰਾਜੈਕਟ) ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਮਈ 19, 2016 ਨੂੰ 29 ਮਹੀਨਿਆਂ ਦੀ ਨਜ਼ਰਸਾਨੀ ਬਾਦ ਐੱਨ ਈ ਬੀ (NEB)ਇਸ ਨਤੀਜੇ ‘ਤੇ ਪਹੁੰਚਿਆ ਕਿ ਇਹ ਪ੍ਰਾਜੈਕਟ ਕੈਨੇਡੀਅਨ ਜੰਤਾ ਦੇ ਹਿੱਤ ਵਿੱਚ ਹੈ ਅਤੇ ਫ਼ੈਡਰਲ ਗਵਰਨਰ ਇਨ ਕਾਉਂਸਲ ਕੋਲ ਇਸ ਵਿਸਤਾਰ (ਐਕਸਪੈਨਸ਼ਨ) ਨੂੰ ਮਨਜ਼ੂਰ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਇਹ ਮਨਜ਼ੂਰੀਆਂ 157 ਸ਼ਰਤਾਂ ਨਾਲ ਪ੍ਰਾਜੈਕਟ ਨੂੰ ਅੱਗੇ ਵਧਾਉਣ ਦੀ ਆਗਿਆ ਦੇਣਗੀਆਂ।

ਅਸਲ ਟਰਾਂਸ ਮਾਉਂਟੇਨ ਪਾਈਪਲਾਈਨ 1953 ਵਿੱਚ ਬਣਾਈ ਗਈ ਸੀ ਅਤੇ ਅੱਜ ਵੀ ਸੁਰੱਖਿਅਤ ਢੰਗ ਨਾਲ ਚੱਲ ਰਹੀ ਹੈ। ਇਹ ਵਿਸਤਾਰ ਸਟਰੈਥਕੋਨਾ ਕਾਊਂਟੀ (ਐਡਮਿੰਨਟਨ ਦੇ ਨਜ਼ਦੀਕ) ਅਤੇ ਬਰਨਬੀ ਬੀ ਸੀ ਵਿਚਕਾਰ ਮੌਜੂਦ 1,150 ਕਿਲੋਮੀਟਰ ਲੰਬੀ ਪਾਈਪਲਾਈਨ ਦਾ ਹੈ। ਇਸ ਵਾਧੇ ਨਾਲ ਇੱਕ ਦੂਹਰੀ ਪਾਈਪਲਾਈਨ ਬਣੇਗੀ ਜਿਸ ਨਾਲ ਇਸ ਪਰਣਾਲੀ ਦੀ 300,000 ਬੈਰਲ ਪ੍ਰਤੀ ਦਿਨ ਦੀ ਨਗੂਣੀ ਸਮਰੱਥਾ ਵਧ ਕੇ 890,000 ਬੈਰਲ ਪ੍ਰਤੀ ਦਿਨ ਹੋ ਜਾਵੇਗੀ।

ਪਰਸਤਾਵਤ ਵਿਸਤਾਰ ਬਾਰੇ ਕੁੱਝ ਤੱਥਾਂ ਵਿੱਚ ਇਹ ਸ਼ਾਮਲ ਹਨ:

 • ਇਸ ਪ੍ਰਾਜੈਕਟ ਦਾ ਪਰਿਯੋਜਤ ਖਰਚ ਲਗਭਗ $7.4* ਬਿਲੀਅਨ ਹੈ
 • ਪ੍ਰਾਜੈਕਟ ਨਾਲ ਕਈ ਫ਼ਾਇਦੇ ਹੋਣਗੇ, ਜਿਨ੍ਹਾ ਵਿੱਚ ਥੋੜ੍ਹੇ ਅਤੇ ਲੰਬੇ ਸਮੇਂ ਲਈ ਨਵੀਆਂ ਨੌਕਰੀਆਂ, ਨੌਕਰੀ-ਸੰਬੰਧਤ ਸਿਖਲਾਈ ਦੇ ਮੌਕੇ ਅਤੇ ਸਰਕਾਰ ਦੇ ਤਿੰਨਾਂ ਪੱਧਰਾਂ ਰਾਹੀਂ ਟੈਕਸਾਂ ਦੀ ਉਗਰਾਹੀ ਵਿੱਚ ਵਾਧੇ
 • ਲਗਭਗ 980 ਕਿ ਮੀ ਨਵੀਂ ਪਾਈਪਲਾਈਨ
 • ਪਾਈਪਲਾਈਨ ਦਾ 73% ਰਸਤਾ ਮੌਜੂਦਾ ਲਾਂਘੇ ਦੇ ਹੱਕ (ਰਾਈਟ- ਆਫ਼- ਵੇਅ) ਦੀ ਵਰਤੋਂ ਕਰੇਗਾ, 16% ਹੋਰ ਵਿਛਾਏ ਹੋਏ ਬੁਨਿਆਦੀ ਢਾਂਚੇ ਜਿਵੇਂ ਕਿ ਟੈਲਸ (TELUS), ਹਾਈਡਰੋ ਅਤੇ ਹਾਈਵੇਅ ਦੇ ਨਾਲ ਨਾਲ ਜਾਵੇਗਾ ਅਤੇ 11% ਲਈ ਲਾਂਘੇ ਦਾ ਨਵਾਂ ਹੱਕ ਹੋਵੇਗਾ
 • ਪਹਿਲਾਂ ਬਣਾਈ 193 ਕਿ ਮੀ ਪਾਈਪਲਾਈਨ ਨੂੰ ਮੁੜ ਚਾਲੂ ਕਰਨਾ
 • 12 ਨਵੇਂ ਪੰਪ ਸਟੇਸ਼ਨ ਬਣਾਉਣੇ
 • ਮੌਜੂਦਾ ਸਟੋਰੇਜ ਟਰਮੀਨਲਾਂ ਵਿੱਚ 19 ਨਵੀਂਆਂ ਟੈਂਕੀਆਂ ਬਰਨਬੀ ਵਿੱਚ (14), ਅਤੇ ਐਡਮਿਨਟਨ ਵਿੱਚ (5) ਸ਼ਾਮਲ ਕਰਨੀਆਂ
 • ਬਰਨਬੀ ਵਿਖੇ ਵੈਸਟਰਿੱਜ ਮਰੀਨ ਟਰਮੀਨਲ ਵਿੱਚ ਤਿੰਨ ਨਵੀਆਂ ਬਰਥਾਂ ਦਾ ਵਾਧਾ
 • ਮੌਜੂਦਾ ਲਾਈਨ ਰਾਹੀਂ ਸੋਧੀਆਂ ਹੋਈਆਂ ਵਸਤਾਂ, ਬਣਾਵਟੀ ਕੱਚੇ ਤੇਲ, ਹਲਕੇ ਕੱਚੇ ਤੇਲ ਦੇ ਨਾਲ ਭਾਰੇ ਕੱਚੇ ਤੇਲ ਨੂੰ ਢੋਣ ਦੀ ਸਮਰੱਥਾ
 • ਨਿਰਮਾਣ ਅਤੇ ਪਹਿਲੇ 20 ਸਾਲਾਂ ਦੇ ਵਧੇਰੇ ਵਿਸਤਰਤ ਸੰਚਾਲਣ ਨਾਲ ਫ਼ੈਡਰਲ ਅਤੇ ਪ੍ਰਵਿਨਸ਼ੱਲ ਸਮੇਤ ਸਰਕਾਰ ਦੀ ਆਮਦਨੀ ਉੱਪਰ $46.7 ਬਿਲੀਅਨ ਦਾ ਸਮੁੱਚਾ ਅਸਰ, ਜੋ ਕਿ ਸਿਹਤ ਸੰਭਾਲ ਅਤੇ ਵਿੱਦਿਆ ਜਿਹੀਆਂ ਜੰਤਕ ਸੇਵਾਵਾਂ ਲਈ ਵਰਤਿਆ ਜਾ ਸਕਦਾ ਹੈ – ਬਰਿਟਿਸ਼ ਕੋਲੰਬੀਆ ਨੂੰ $5.7 ਬਿਲੀਅਨ ਅਤੇ ਅਲਬਰਟਾ ਨੂੰ $19.4 ਬਿਲੀਅਨ ਮਿਲੇਗਾ
 • ਨਿਰਮਾਣ ਦੌਰਾਨ 15,000 ਦੇ ਬਰਾਬਰ ਲੋਕ ਪਾਈਪਲਾਈਨ ਦੇ ਵਿਸਤਾਰ ਉੱਪਰ ਕੰਮ ਕਰਨਗੇ। ਇਹ ਵਿਸਤਾਰ ਸੰਚਾਲਣ ਦੇ ਹਰ ਸਾਲ ਦੌਰਾਨ 37,000 ਦੇ ਬਰਾਬਰ ਸਿੱਧੀਆਂ, ਅਸਿੱਧੀਆਂ ਅਤੇ ਪ੍ਰਭਾਵਤ ਨੌਕਰੀਆਂ ਵੀ ਉਤਪੰਨ ਕਰੇਗਾ।
 • ਨਵੀਂ ਲਾਈਨ ਦੀ ਭਾਰੀ ਤੇਲ ਢੋਣ ਦੇ ਨਾਲ ਨਾਲ ਹਲਕੇ ਕੱਚੇ ਤੇਲ ਨੂੰ ਢੋਣ ਦੀ ਸਮਰੱਥਾ
 • ਟਰਾਂਸ ਮਾਊਂਟੇਨ ਵੱਲੋਂ ਸਤੰਬਰ 2017 ਵਿੱਚ ਨਿਰਮਾਣ ਸ਼ੁਰੂ ਕਰਨ ਅਤੇ 2019 ਦੇ ਪਿਛਲੇ ਹਿੱਸੇ ਵਿੱਚ ਚਾਲੂ ਕਰਨ ਦੀ ਯੋਜਨਾ ਹੈ
 • ਭਾਈਚਾਰਿਆਂ, ਭੂਮੀ ਮਾਲਕਾਂ, ਹਿੱਸੇਦਾਰਾਂ ਅਤੇ ਆਦਿਵਾਸੀ ਭਾਇਚਾਰਿਆਂ ਨਾਲ 2012 ਤੋਂ ਗੱਲਬਾਤ ਚੱਲ ਰਹੀ ਹੈ ਅਤੇ ਸੰਚਾਲਣ ਦੌਰਾਨ ਚਾਲੂ ਰਹੇਗੀ
 • ਸਾਰੇ ਰਸਤੇ ਦੇ ਨਾਲ ਨਾਲ ਵਾਤਾਵਰਨਕ ਸੁਰੱਖਿਆ ਦੀਆਂ ਯੋਜਨਾਵਾਂ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ। ਫ਼ੈਸਿਲਿਟੀਜ਼ ਐਪਲੀਕੇਸ਼ਨ ਦੇ ਖੰਡ 5 ਅਤੇ ਖੰਡ 6 ਵਾਤਾਵਰਨਕ ਮੁਲਾਂਕਣ ਅਤੇ ਸੁਰੱਖਿਆ ਯੋਜਨਾ ਨੂੰ ਕਵਰ ਕਰਦੇ ਹਨ। ਪਾਈਪਲਾਈਨ ਦੇ ਰਸਤੇ ਦੇ ਨਾਲ ਨਾਲ ਲੋੜ ਅਨੁਸਾਰ ਖੇਤਰੀ ਅਧਿਐਨ ਕੀਤੇ ਜਾਣੇ ਜਾਰੀ ਰਹਿਣਗੇ।


ਪ੍ਰਾਜੈਕਟ ਦੇ ਫ਼ਾੲਦਿਆਂ ਬਾਰੇ ਸੰਖੇਪ ਜਾਣਕਾਰੀ ਇੱਥੋਂ ਡਾਊਨਲੋਡ ਕਰੋ।

*ਪ੍ਰਾਜੈਕਟ ਦੀ ਵਾਸਤਵਿਕ ਲਾਗਤ ਵਿੱਚ ਪਰਿਵਰਤਨ ਹੋ ਸਕਦਾ ਹੈ।